1 Chronicles 6

1ਲੇਵੀ ਦੇ ਪੁੱਤਰ, ਗੇਰਸ਼ੋਨ, ਕਹਾਥ ਤੇ ਮਰਾਰੀ 2ਅਤੇ ਕਹਾਥ ਦੇ ਪੁੱਤਰ, ਅਮਰਾਮ, ਯਿਸਹਾਰ ਤੇ ਹਬਰੋਨ ਤੇ ਉੱਜੀਏਲ 3ਅਤੇ ਅਮਰਾਮ ਦੇ ਪੁੱਤਰ, ਹਾਰੂਨ ਦੇ ਮੂਸਾ ਤੇ ਮਿਰਯਮ, ਅਤੇ ਹਾਰੂਨ ਦੇ ਪੁੱਤਰ, ਨਾਦਾਬ ਤੇ ਅਬੀਹੂ, ਅਲਾਆਜਰ ਤੇ ਇਥਾਮਾਰ

4ਅਲਾਆਜ਼ਾਰ ਤੋਂ ਫੀਨਹਾਸ ਜੰਮਿਆ, ਫੀਨਹਾਸ ਤੋਂ ਅਬੀਸ਼ੂਆ ਜੰਮਿਆ 5ਅਤੇ ਅਬੀਸ਼ੂਆ ਤੋਂ ਬੁੱਕੀ ਜੰਮਿਆ ਅਤੇ ਬੁੱਕੀ ਤੋਂ ਉੱਜ਼ੀ 6ਅਤੇ ਉੱਜ਼ੀ ਤੋਂ ਜ਼ਰਹਯਾਹ ਜੰਮਿਆ ਜ਼ਰਹਯਾਹ ਤੋਂ ਮਰਾਯੋਥ ਜੰਮਿਆ

7ਮਰਾਯੋਥ ਤੋਂ ਅਮਰਯਾਹ ਜੰਮਿਆ ਤੇ ਅਮਰਯਾਹ ਤੋਂ ਅਹੀਟੂਬ ਜੰਮਿਆ 8ਅਤੇ ਅਹੀਟੂਬ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਆਹੀਮਾਅਸ ਜੰਮਿਆ 9ਅਤੇ ਅਹੀਮਾਅਸ ਤੋਂ ਅਜ਼ਰਯਾਹ ਜੰਮਿਆ ਅਤੇ ਅਜ਼ਰਯਾਹ ਤੋਂ ਯਹੋਨਾਨ ਜੰਮਿਆ

10ਅਤੇ ਯਹੋਨਾਨ ਤੋਂ ਅਜ਼ਰਯਾਹ ਜੰਮਿਆ ਉਹੀ ਜਿਹੜਾ ਯਰੂਸ਼ਲਮ ਵਿੱਚ ਸੁਲੇਮਾਨ ਦੇ ਬਣਾਏ ਹੋਏ ਭਵਨ ਵਿੱਚ ਵਿੱਚ ਜਾਜਕਾਈ ਦਾ ਕੰਮ ਕਰਦਾ ਸੀ 11ਅਤੇ ਅਜ਼ਰਯਾਹ ਤੋਂ ਅਮਰਯਾਹ ਜੰਮਿਆ ਅਤੇ ਅਮਰਯਾਹ ਤੋਂ ਅਹੀਟੂਬ ਜੰਮਿਆ 12ਅਤੇ ਅਹੀਟੂਬ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਸ਼ੱਲੂਮ ਜੰਮਿਆ

13ਅਤੇ ਸ਼ੱਲੂਮ ਤੋਂ ਹਿਲਕੀਯਾਹ ਜੰਮਿਆ ਅਤੇ ਹਿਲਕੀਯਾਹ ਤੋਂ ਅਜ਼ਰਯਾਹ ਜੰਮਿਆ 14ਅਤੇ ਅਜ਼ਰਯਾਹ ਤੋਂ ਸਰਾਯਾਹ ਜੰਮਿਆ ਅਤੇ ਸਰਾਯਾਹ ਤੋਂ ਯਹੋਸਾਦਾਕ ਜੰਮਿਆ 15ਅਤੇ ਜਦ ਯਹੋਵਾਹ ਯਹੂਦਾਹ ਦੇ ਯਰੂਸ਼ਲਮ ਨੂੰ ਨਬੁਕਦਨੱਸਰ ਦੇ ਹੱਥੋਂ ਲੈ ਗਿਆ ਤਦ ਯਹੋਸਾਦਾਕ ਵੀ ਗ਼ੁਲਾਮ ਹੋ ਕੇ ਗਿਆ ।

16ਲੇਵੀ ਦੇ ਪੁੱਤਰ, ਗੇਰਸ਼ੋਮ, ਕਹਾਥ ਤੇ ਮਰਾਰੀ 17ਇਹ ਗੇਰਸ਼ੋਮ ਦੇ ਪੁੱਤਰਾਂ ਦੇ ਨਾਮ ਸਨ, ਲਿਬਨੀ ਤੇ ਸ਼ਿਮਈ 18ਅਤੇ ਕਹਾਥ ਦੇ ਪੁੱਤਰ, ਅਮਰਾਮ ਤੇ ਯਿਸਹਾਰ ਤੇ ਹਬਰੋਨ ਤੇ ਉੱਜ਼ੀਏਲ

19ਮਰਾਰੀ ਦੇ ਪੁੱਤਰ, ਮਹਲੀ ਤੇ ਮੁਸ਼ੀ ਤੇ ਇਹ ਲੇਵੀ ਦੀਆਂ ਕੁਲ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਸਨ 20ਗੇਰਸ਼ੋਮ ਦੀ, ਉਹ ਦਾ ਪੁੱਤਰ ਲਿਬਨੀ, ਉਹ ਦਾ ਪੁੱਤਰ ਯਹਥ, ਉਹ ਦਾ ਪੁੱਤਰ ਜ਼ਿੰਮਾਹ, 21ਉਹ ਦਾ ਪੁੱਤਰ ਸੋਆਹ, ਉਹ ਦਾ ਪੁੱਤਰ ਇੱਦੋ, ਉਹ ਦਾ ਪੁੱਤਰ ਜ਼ਰਹ, ਉਹ ਦਾ ਪੁੱਤਰ ਯਅਥਰਈ

22ਕਹਾਥ ਦੇ ਪੁੱਤਰ, ਉਹ ਦਾ ਪੁੱਤਰ ਅੰਮੀਨਾਦਾਬ, ਉਹ ਦਾ ਪੁੱਤਰ ਕੋਰਹ, ਉਹ ਦਾ ਪੁੱਤਰ ਅੱਸੀਰ, 23ਉਹਦਾ ਪੁੱਤਰ ਅਲਕਾਨਾਹ ਤੇ ਉਹਦਾ ਪੁੱਤਰ ਅਬਯਾਸਾਫ਼ ਤੇ ਉਹਦਾ ਪੁੱਤਰ ਅੱਸੀਰ 24ਉਹ ਦਾ ਪੁੱਤਰ ਤਹਥ, ਉਹ ਦਾ ਪੁੱਤਰ ਉਰੀਏਲ, ਉਹ ਦਾ ਪੁੱਤਰ ਉੱਜ਼ੀਯਾਹਤੇ ਉਹ ਦਾ ਪੁੱਤਰ ਸ਼ਾਊਲ

25ਅਤੇ ਅਲਕਾਨਾਹ ਦੇ ਪੁੱਤਰ ਅਮਾਸਈ ਤੇ ਅਹੀਮੋਥ 26ਅਲਕਾਨਾਹ, ਅਲਕਾਨਾਹ ਦੇ ਪੁੱਤਰ, ਉਹ ਦਾ ਪੁੱਤਰ ਸੋਫ਼ਈ ਤੇ ਉਹ ਦਾ ਪੁੱਤਰ ਨਹਥ 27ਉਹ ਦਾ ਪੁੱਤਰ ਅਲੀਆਬ, ਉਹ ਦਾ ਪੁੱਤਰ ਯਰੋਹਾਮ, ਉਹ ਦਾ ਪੁੱਤਰ ਅਲਕਾਨਾਹ

28ਅਤੇ ਸਮੂਏਲ ਦੇ ਪੁੱਤਰ, ਉਹ ਦਾ ਜੇਠਾ ਵਸ਼ਨੀ ਤੇ ਅਬੀਯਾਹ 29ਮਰਾਰੀ ਦੇ ਪੁੱਤਰ, ਮਹਲੀ, ਉਹ ਦਾ ਪੁੱਤਰ ਲਿਬਨੀ, ਉਹ ਦਾ ਪੁੱਤਰ ਸ਼ਿਮਈ, ਉਹ ਦਾ ਪੁੱਤਰ ਉੱਜ਼ਾਹ, 30ਉਹ ਦਾ ਪੁੱਤਰ ਸ਼ਿਮਆ, ਉਹ ਦਾ ਪੁੱਤਰ ਹੱਗੀਯਾਹ, ਉਹ ਦਾ ਪੁੱਤਰ ਆਸਾਯਾਹ ।

31ਇਹ ਉਹ ਹਨ ਜਿਨ੍ਹਾਂ ਨੂੰ ਦਾਊਦ ਨੇ ਯਹੋਵਾਹ ਭਵਨ ਦੇ ਗਵੱਈਯਾਂ ਉੱਤੇ ਨਿਯੁਕਤ ਕੀਤਾ, ਜਦੋਂ ਸੰਦੂਕ ਮੁਖ ਸਥਾਨ ਵਿੱਚ ਆਇਆ ਸੀ 32ਅਤੇ ਜਦ ਤੱਕ ਕਿ ਸੁਲੇਮਾਨ ਨੇ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਨੂੰ ਪੂਰਾ ਕੀਤਾ, ਓਹ ਮੰਡਲੀ ਦੇ ਤੰਬੂ ਦੇ ਡੇਰੇ ਦੇ ਅੱਗੇ ਗਾਉਣ ਦੀ ਸੇਵਾ ਕਰਦੇ ਸਨ ਅਤੇ ਓਹ ਆਪਣੀ ਆਪਣੀ ਵਾਰੀ ਦੇ ਅਨੁਸਾਰ ਆਪਣੀ ਟਹਿਲ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ।

33ਇਹ ਹਾਜ਼ਰ ਰਹਿੰਦੇ ਸਨ ਅਤੇ ਉਨ੍ਹਾਂ ਦੇ ਪੁੱਤਰ, ਕਹਾਥੀਆਂ ਵਿਚੋਂ ਹੇਮਾਨ ਗਵਿਯਾ, ਯੋਏਲ ਦਾ ਪੁੱਤਰ, ਸਮੂਏਲ ਦਾ ਪੁੱਤਰ, 34ਅਲਕਾਨਾਹ ਦਾ ਪੁੱਤਰ, ਯਰੋਹਾਮ ਦਾ ਪੁੱਤਰ, ਅਲੀਏਲ ਦਾ ਪੁੱਤਰ, ਤੋਆਹ ਦਾ ਪੁੱਤਰ, 35ਸੂਫ ਦਾ ਪੁੱਤਰ, ਅਲਕਾਨਾਹ ਦਾ ਪੁੱਤਰ, ਮਥਥ ਦਾ ਪੁੱਤਰ, ਅਮਾਸਈ ਦਾ ਪੁੱਤਰ

36ਅਲਕਾਨਾਹ ਦਾ ਪੁੱਤਰ, ਯੋਏਲ ਦਾ ਪੁੱਤਰ, ਅਜ਼ਰਯਾਹ ਦਾ ਪੁੱਤਰ, ਸਫਨਯਾਹ ਦਾ ਪੁੱਤਰ 37ਤਹਥ ਦਾ ਪੁੱਤਰ, ਅੱਸੀਰ ਦਾ ਪੁੱਤਰ, ਅਬਯਾਸਾਫ ਦਾ ਪੁੱਤਰ, ਕੋਰਹ ਦਾ ਪੁੱਤਰ 38ਯਿਸਹਾਰ ਦਾ ਪੁੱਤਰ, ਕਹਾਥ ਦਾ ਪੁੱਤਰ, ਲੇਵੀ ਦਾ ਪੁੱਤਰ, ਇਸਰਾਏਲ ਦਾ ਪੁੱਤਰ

39ਅਤੇ ਉਹ ਦਾ ਭਰਾ ਆਸਾਫ, ਜਿਹੜਾ ਉਹ ਦੇ ਸੱਜੇ ਪਾਸੇ ਖੜ੍ਹਾ ਹੁੰਦਾ ਸੀ ਆਸਾਫ ਬਰਕਯਾਹ ਦਾ ਪੁੱਤਰ, ਸ਼ਿਮਆ ਦਾ ਪੁੱਤਰ, 40ਮੀਕਾਏਲ ਦਾ ਪੁੱਤਰ, ਬਅਸੇਯਾਹ ਦਾ ਪੁੱਤਰ, ਮਲਕੀਯਾਹ ਦਾ ਪੁੱਤਰ, 41ਅਥਨੀ ਦਾ ਪੁੱਤਰ, ਜ਼ਰਹ ਦਾ ਪੁੱਤਰ, ਅਦਾਯਾਹ ਦਾ ਪੁੱਤਰ, 42ਏਥਾਨ ਦਾ ਪੁੱਤਰ, ਜ਼ਿੰਮਾਹ ਦਾ ਪੁੱਤਰ, ਸ਼ਮਈ ਦਾ ਪੁੱਤਰ, 43ਯਹਥ ਦਾ ਪੁੱਤਰ, ਗੇਰਸ਼ੋਮ ਦਾ ਪੁੱਤਰ, ਲੇਵੀ ਦਾ ਪੁੱਤਰ

44ਅਤੇ ਉਨ੍ਹਾਂ ਦੇ ਭਰਾ ਮਰਾਰੀ ਦੇ ਪੁੱਤਰ ਖੱਬੇ ਪਾਸੇ, ਏਥਾਨ ਕੀਸ਼ੀ ਦਾ ਪੁੱਤਰ, ਅਬਦੀ ਦਾ ਪੁੱਤਰ, ਮੱਲੂਕ ਦਾ ਪੁੱਤਰ, 45ਹਸ਼ਬਯਾਹ ਦਾ ਪੁੱਤਰ, ਅਮਸਯਾਹ ਦਾ ਪੁੱਤਰ, ਹਿਲਕੀਯਾਹ ਦਾ ਪੁੱਤਰ 46ਅਮਸੀ ਦਾ ਪੁੱਤਰ, ਬਾਨੀ ਦਾ ਪੁੱਤਰ, ਸ਼ਾਮਰ ਦਾ ਪੁੱਤਰ 47ਮਹਲੀ ਦਾ ਪੁੱਤਰ, ਮੂਸ਼ੀ ਦਾ ਪੁੱਤਰ, ਮਰਾਰੀ ਦਾ ਪੁੱਤਰ, ਲੇਵੀ ਦਾ ਪੁੱਤਰ

48ਅਤੇ ਉਨ੍ਹਾਂ ਦੇ ਭਰਾ ਲੇਵੀ ਪਰਮੇਸ਼ੁਰ ਦੇ ਭਵਨ ਦੇ ਡੇਰੇ ਦੀ ਸਾਰੀ ਟਹਿਲ ਸੇਵਾ ਲਈ ਥਾਪੇ ਗਏ ।

49ਪਰ ਹਾਰੂਨ ਤੇ ਉਹ ਦੇ ਪੁੱਤਰ ਹੋਮ ਦੀ ਜਗਵੇਦੀ ਉੱਤੇ ਧੂਪ ਦੀ ਜਗਵੇਦੀ ਉੱਤੇ ਅਤੇ ਅੱਤ ਪਵਿੱਤਰ ਸਥਾਨ ਦੇ ਸਾਰੇ ਕੰਮ ਲਈ ਅਤੇ ਇਸਰਾਏਲ ਦੇ ਪਰਾਸਚਿੱਤ ਲਈ ਭੇਟਾਂ ਚੜਾਉਂਦੇ ਸਨ ਜਿਵੇਂ ਹੀ ਪਰਮੇਸ਼ੁਰ ਦੇ ਦਾਸ ਮੂਸਾ ਨੇ ਹੁਕਮ ਦਿੱਤਾ ਸੀ

50ਅਤੇ ਇਹ ਹਾਰੂਨ ਦੇ ਪੁੱਤਰ ਸਨ, ਉਹ ਦਾ ਪੁੱਤਰ ਅਲਾਆਜ਼ਾਰ, ਉਹ ਦਾ ਪੁੱਤਰ ਫੀਨਹਾਸ, ਉਹ ਦਾ ਪੁੱਤਰ ਅਬੀਸ਼ੂਆ, 51ਉਹ ਦਾ ਪੁੱਤਰ ਬੁੱਕੀ, ਉਹ ਦਾ ਪੁੱਤਰ ਉੱਜੀ, ਉਹ ਦਾ ਪੁੱਤਰ ਜ਼ਰਹਯਾਹ, 52ਉਹ ਦਾ ਪੁੱਤਰ ਮਰਾਯੋਥ, ਉਹ ਦਾ ਪੁੱਤਰ ਅਮਰਯਾਹ, ਉਹ ਦਾ ਪੁੱਤਰ ਅਹੀਟੂਬ, 53ਉਹ ਦਾ ਪੁੱਤਰ ਸਾਦੋਕ, ਉਹ ਦਾ ਪੁੱਤਰ ਅਹੀਮਅਸ ।

54ਇਹ ਉਨ੍ਹਾਂ ਦੇ ਵਸੇਬੇ ਉਨ੍ਹਾਂ ਦੀਆਂ ਛਾਉਣੀਆਂ ਅਨੁਸਾਰ ਉਨ੍ਹਾਂ ਦੀਆਂ ਹੱਦਾਂ ਵਿੱਚ ਸਨ । ਕਹਾਥੀਆਂ ਦੇ ਪਰਿਵਾਰਾਂ ਵਿਚੋਂ ਹਾਰੂਨ ਦੇ ਪੁੱਤਰਾਂ ਨੂੰ ਕਿਉਂ ਜੋ ਓਹਨਾਂ ਦਾ ਪਹਿਲਾ ਗੁਣਾ ਨਿੱਕਲਿਆ 55ਸੋ ਉਨ੍ਹਾਂ ਨੇ ਓਹਨਾਂ ਨੂੰ ਯਹੂਦੀਆਂ ਦੇ ਸਾਰੇ ਦੇਸ ਵਿੱਚ ਹਬਰੋਨ ਤੇ ਉਹ ਦੀਆਂ ਆਲੇ ਦੁਆਲੇ ਦੀਆਂ ਸ਼ਾਮਲਾਟਾਂ ਦਿੱਤੀਆਂ 56ਪਰ ਸ਼ਹਿਰ ਦੀਆਂ ਪੈਲੀਆਂ ਤੇ ਉਹ ਦੇ ਪਿੰਡ ਉਨ੍ਹਾਂ ਨੇ ਯਫੁੰਨਹ ਦੇ ਪੁੱਤਰ ਕਾਲੇਬ ਨੂੰ ਦਿੱਤੇ

57ਅਤੇ ਉਨ੍ਹਾਂ ਨੇ ਹਾਰੂਨ ਦੇ ਪੁੱਤਰਾਂ ਨੂੰ ਪਨਾਹ ਦੇ ਨਗਰ ਦਿੱਤੇ ਅਰਥਾਤ ਹਬਰੋਨ, ਲਿਬਨਾਹ ਉਹ ਦੀਆਂ ਸ਼ਾਮਲਾਟਾਂ ਸਣੇ, ਯੱਤਿਰ, ਅਸਤਮੋਆ ਉਹ ਦੀਆਂ ਸ਼ਾਮਲਾਟਾਂ ਸਣੇ 58ਤੇ ਹੀਲੇਨ ਉਹ ਦੀਆਂ ਸ਼ਾਮਲਾਟਾਂ ਸਣੇ, ਦਬੀਰ ਉਹ ਦੀਆਂ ਸ਼ਾਮਲਾਟਾਂ ਸਣੇ

59ਤੇ ਆਸ਼ਾਨ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਬੈਤਸ਼ਮਸ਼ ਉਹ ਦੀਆਂ ਸ਼ਾਮਲਾਟਾਂ ਸਣੇ 60ਅਤੇ ਬਿਨਯਾਮੀਨ ਦੇ ਗੋਤ ਵਿਚੋਂ, ਗਬਾ ਉਹ ਦੀਆਂ ਸ਼ਾਮਲਾਟਾਂ ਸਣੇ, ਅੱਲਮਥ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਅਨਾਥੋਥ ਉਹ ਦੀਆਂ ਸ਼ਾਮਲਾਟਾਂ ਸਣੇ । ਉਨ੍ਹਾਂ ਦੀਆਂ ਕੁਲਾਂ ਦੇ ਸਾਰੇ ਸ਼ਹਿਰ ਤੇਰਾਂ ਸ਼ਹਿਰ ਸਨ ।

61ਕਹਾਥ ਦੇ ਪੁੱਤਰਾਂ ਲਈ ਜਿਹੜੇ ਉਸ ਗੋਤ ਦੀ ਕੁਲ ਵਿਚੋਂ ਬਾਕੀ ਸਨ ਉਸ ਅੱਧੇ ਗੋਤ ਤੋਂ ਅਰਥਾਤ ਮਨੱਸ਼ਹ ਦੇ ਅੱਧੇ ਗੋਤ ਤੋਂ ਗੁਣਾ ਪਾਕੇ ਦਸ ਸ਼ਹਿਰ ਮਿਲੇ 62ਅਤੇ ਗੇਰਸ਼ੋਮ ਦੇ ਪੁੱਤਰਾਂ ਲਈ ਉਨ੍ਹਾਂ ਦੀਆਂ ਕੁਲਾਂ ਅਨੁਸਾਰ, ਯਿੱਸਾਕਰ ਦੇ ਗੋਤ ਤੋਂ ਤੇ ਆਸ਼ੇਰ ਦੇ ਗੋਤ ਤੋਂ ਤੇ ਨਫਤਾਲੀ ਦੇ ਗੋਤ ਤੋਂ ਤੇ ਮਨੱਸ਼ਹ ਦੇ ਗੋਤ ਤੋਂ ਬਾਸ਼ਾਨ ਵਿੱਚ ਤੇਰਾਂ ਸ਼ਹਿਰ

63ਮਰਾਰੀ ਦੇ ਪੁੱਤਰਾਂ ਲਈ ਉਨ੍ਹਾਂ ਦੀਆਂ ਕੁਲਾਂ ਅਨੁਸਾਰ ਰਊਬੇਨ ਦੇ ਗੋਤ ਤੋਂ, ਗਾਦ ਦੇ ਗੋਤ ਤੋਂ ਤੇ ਜ਼ਬੁਲੂਨ ਦੇ ਗੋਤ ਤੋਂ ਗੁਣਾ ਪਾ ਕੇ ਬਾਰਾਂ ਸ਼ਹਿਰ 64ਅਤੇ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਸ਼ਹਿਰ ਉਨ੍ਹਾਂ ਦੀਆਂ ਸ਼ਾਮਲਾਟਾਂ ਸਣੇ ਦਿੱਤੇ 65ਅਤੇ ਉਨ੍ਹਾਂ ਨੇ ਗੁਣਾ ਪਾ ਕੇ ਯਹੂਦੀਆਂ ਦੇ ਗੋਤ ਤੋਂ ਤੇ ਸ਼ਿਮਓਨੀਆਂ ਦੇ ਗੋਤ ਤੋਂ ਤੇ ਬਿਨਯਾਮੀਨੀਆਂ ਦੇ ਗੋਤ ਤੋਂ ਇਹ ਸ਼ਹਿਰ ਦਿੱਤੇ ਜਿਨ੍ਹਾਂ ਦੇ ਨਾਵਾਂ ਦਾ ਵਰਨਣ ਹੋਇਆ ਹੈ ।

66ਅਤੇ ਕਹਾਥੀਆਂ ਦੀਆਂ ਕਈ ਕੁਲਾਂ ਲਈ ਉਨ੍ਹਾਂ ਦੇ ਬੰਨਿਆਂ ਦੇ ਸ਼ਹਿਰ ਅਫਰਾਈਮ ਦੇ ਗੋਤ ਤੋਂ ਸਨ 67ਅਤੇ ਉਨ੍ਹਾਂ ਨੇ ਓਹਨਾਂ ਨੂੰ ਪਨਾਹ ਨਗਰ ਦਿੱਤੇ ਅਰਥਾਤ ਸ਼ਕਮ ਉਹ ਦੀਆਂ ਸ਼ਾਮਲਾਟਾਂ ਸਣੇ, ਅਫਰਾਈਮ ਦੇ ਪਰਬਤ ਵਿੱਚ ਅਤੇ ਗਜ਼ਰ ਉਹ ਦੀਆਂ ਸ਼ਾਮਲਾਟਾਂ ਸਣੇ 68ਅਤੇ ਯਾਕਮਆਮ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਬੈਤਹੋਰੋਨ ਉਹ ਦਿਨ ਸ਼ਾਮਲਾਟਾਂ ਸਣੇ 69ਅਤੇ ਅੱਯਾਲੋਨ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਗਥਰਿੰਮੋਨ ਉਹ ਦੀਆਂ ਸ਼ਾਮਲਾਟਾਂ ਸਣੇ

70ਅਤੇ ਮਨੱਸ਼ਹ ਦੇ ਅੱਧੇ ਗੋਤ ਤੋਂ ਅਨ੍ਹੇਰ ਉਹ ਦੀਆਂ ਸ਼ਾਮਲਾਟਾਂ ਸਣੇ, ਬਿਲਆਮ ਉਹ ਦੀਆਂ ਸ਼ਾਮਲਾਟਾਂ ਸਣੇ, ਕਹਾਥੀਆਂ ਦੀ ਕੁਲ ਦੇ ਬਾਕੀਆਂ ਲਈ ।

71ਗੇਰਸ਼ੋਮ ਦੇ ਪੁੱਤਰਾਂ ਲਈ, ਮਨੱਸ਼ਹ ਦੇ ਅੱਧੇ ਗੋਤ ਦੀ ਕੁਲ ਤੋਂ ਬਾਸ਼ਾਨ ਵਿੱਚ ਗੋਲਾਨ ਉਹ ਦੀਆਂ ਸ਼ਾਮਲਾਟਾਂ ਸਣੇ ਅਤੇ ਅਸ਼ਤਾਰੋਥ ਉਹ ਦੀਆਂ ਸ਼ਾਮਲਾਟਾਂ ਸਣੇ 72ਅਤੇ ਯਿੱਸਾਕਾਰ ਦੇ ਗੋਤ ਤੋਂ ਕਦਸ਼ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਦਾਬਰਥ ਉਹ ਦੀਆਂ ਸ਼ਾਮਲਾਟਾਂ ਸਣੇ 73ਅਤੇ ਰਾਮੋਥ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਆਨੇਮ ਉਹ ਦੀਆਂ ਸ਼ਾਮਲਾਟਾਂ ਸਣੇ

74ਅਤੇ ਆਸ਼ੇਰ ਦੇ ਗੋਤ ਤੋਂ ਮਾਸ਼ਾਲ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਅਬਦੋਨ ਉਹ ਦੀਆਂ ਸ਼ਾਮਲਾਟਾਂ ਸਣੇ 75ਅਤੇ ਹੂਕੋਕ ਉਹ ਦੀਆਂ ਸ਼ਾਮਲਾਟਾਂ ਸਣੇ ਅਤੇ ਰਹੋਬ ਉਹ ਦੀਆਂ ਸ਼ਾਮਲਾਟਾਂ ਸਣੇ 76ਅਤੇ ਨਫਤਾਲੀ ਦੇ ਗੋਤ ਤੋਂ, ਕਦਸ਼ ਗਾਲੀਲ ਵਿੱਚ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਹੰਮੋਨ ਉਹ ਦੀਆਂ ਸ਼ਾਮਲਾਟਾਂ ਸਣੇ ਕਿਰਯਥਯਿਮ ਉਹ ਦੀਆਂ ਸ਼ਾਮਲਾਟਾਂ ਸਣੇ ।

77ਬਾਕੀ ਮਰਾਰੀਆਂ ਲਈ ਜ਼ਬੁਲੂਨ ਦੇ ਗੋਤ ਤੋਂ ਰਿੰਮੋਨੋ ਉਹ ਦੀਆਂ ਸ਼ਾਮਲਾਟਾਂ ਸਣੇ, ਤਾਬੋਰ ਉਹ ਦੀਆਂ ਸ਼ਾਮਲਾਟਾਂ ਸਣੇ 78ਅਤੇ ਯਰਦਨ ਪਾਰ ਯਰੀਹੋ ਕੋਲ ਯਰਦਨ ਦੇ ਚੜਦੇ ਪਾਸੇ ਰਊਬੇਨ ਦੇ ਗੋਤ ਤੋਂ ਬਸਰ ਉਜਾੜ ਵਿੱਚ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਯਹਸਾਹ ਉਹ ਦੀਆਂ ਸ਼ਾਮਲਾਟਾਂ ਸਣੇ 79ਅਤੇ ਕਦੇਮੋਥ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਮੇਫਅਥ ਉਹ ਦੀਆਂ ਸ਼ਾਮਲਾਟਾਂ ਸਣੇ

80ਅਤੇ ਗਾਦ ਦੇ ਗੋਤ ਤੋਂ ਰਾਮੋਥ ਗਿਲਆਦ ਵਿੱਚ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਮਹਨਯਿਮ ਉਹ ਦੀਆਂ ਸ਼ਾਮਲਾਟਾਂ ਸਣੇ ਅਤੇ ਹਸ਼ਬੋਨ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਯਾਜ਼ੇਰ ਉਹ ਦੀਆਂ ਸ਼ਾਮਲਾਟਾਂ ਸਣੇ ।

81

Copyright information for PanULB